Quantcast
Channel: TOPZ10S || TOP LISTS || TOP TEN LIST || TOPZ10S.COM || TOP10 || TOPTEN » Punjabi Shayari in punjabi
Viewing all articles
Browse latest Browse all 3

Top 10 punjabi Shayari Edition 4

$
0
0

ਮੈਂ ਅੱਜ ਵੀ ਜਦੋ ਹਿੰਦੋਸਤਾਨ ਦੇਖਦਾਂ ਹਾਂ

ਮੈਂ ਅੱਜ ਵੀ ਜਦੋ ਹਿੰਦੋਸਤਾਨ ਦੇਖਦਾਂ ਹਾਂ
ਗੁਲਾਮੀ ਦੇ ਓਹੀ ਪੁਰਾਣੇ ਨਿਸ਼ਾਨ ਵੇਖਦਾ ਹਾਂ
ਖ਼ੌਲ ਉਠਦਾ ਹੈ ਮੇਰੀਆਂ ਰਗਾਂ ਦਾ ਲਹੂ
ਇਨਸਾਫ ਲਈ ਤੜਫਦਾ ਜਦੋ ਇਨ੍ਸਾਨ ਦੇਖਦਾ ਹਾਂ
ਕੀ ਕਰਾਗਾਂ ਮੈ ਸ਼ਾਹੂਕਾਰਾਂ ਦੀ ਬੁਲੰਦੀ ਨੂੰ
ਮਜ਼ਦੂਰ ਦੇ ਰੁਲਦੇ ਹੋਏ ਅਰਮਾਨ ਦੇਖਦਾਂ ਹਾਂ
ਰਾਜਨੇਤਾ ਅਤੇ ਫਰੰਗੀ ਵਿਚ ਕੇਈ ਫ਼ਰਕ ਨਾ ਰਿਹਾ
ਇਹਨਾ ਦੋਵਾਂ ਦੇ ਇਰਾਦੇ ਇਕ ਸਮਾਨ ਦੇਖਦਾ ਹਾਂ
ਅਫ੍ਸਰਸ਼ਾਹੀ ਅਤੇ ਲੁਟ ਖੋਹ ਦਾ ਬਾਜ਼ਾਰ
ਹਰ ਪਾਸੇ ਭ੍ਰਿਸ਼ਟਾਚਾਰ ਦੀ ਦੁਕਾਨ ਦੇਖਦਾ ਹਾਂ
ਖ਼ਤਮ ਹੋਈ ਨਾ ਅਜੇ ਊਚ ਨੀਚ ਦੀ ਲੜਾਈ
ਧਰਮਾਂ ਦੇ ਨਾਂ ਤੇ ਨਿੱਤ ਕਤਲੇ -ਆਮ ਦੇਖਦਾਂ ਹਾਂ
ਵਧ ਰਹੀ ਹੈ ਬਏਇਨਸਾਫੀ ਅਤੇ ਰਿਸ਼ਵਤਖੋਰੀ
ਕਨੂਨ ਦੀਆਂ ਕਬਰਾਂ ਅਤੇ ਸ਼ਮਸ਼ਾਨ ਦੇਖਦਾਂ ਹਾਂ
ਮੈਂ ਆਵਾਂਗਾ ਫਿਰ ਰਾਜਗੁਰੂ ਅਤੇ ਸੁਖਦੇਵ ਨਾਲ
ਮੈਂ ਅੱਜ ਵੀ ਆਪਣਾ ਦੇਸ਼ ਗੁਲਾਮ ਦੇਖਦਾਂ ਹਾਂ
ਜੀ ਕਰਦਾ ਹੈ ਫਿਰ ਚੁਮਾ ਓਹ ਫਾਂਸੀ ਦਾ ਫੰਦਾ
ਭਾਰਤ ਮਾਂ ਨੂੰ ਜਦ ਲਹੂ ਲੁਹਾਨ ਦੇਖਦਾ ਹਾਂ
ਮੇਰਾ ਅੱਜ ਵੀ ਹੈ ਸੁਪਨਾ ਇੱਕ ਨਵੇ ਭਾਰਤ ਦਾ
ਜਿਥੇ ਹਰ ਹਿੰਦ ਵਾਸੀ ਦੀ ਮੁਸਕਾਨ ਦੇਖਦਾ ਹਾਂ
ਜਿਥੇ ਨਾ ਕੋਈ ਫਿਰਕਾ ਤੇ ਨਾ ਕੋਈ ਮਹਜ਼ਬੀ ਫਸਾਦ
ਜਿਥੇ ਇਨਸਾਨੀਅਤ ਤੇ ਸਿਰ੍ਫ ਇਨ੍ਸਾਨ ਦੇਖਦਾ ਹਾਂ


ਮੋਤ ਮੇਰੀ ਦਾ ਕੱਫਣ ਬੁਣ ਦੇ ਮੇਰੇ ਬਿਰਹੋ ਦੀਆ ਸਲਾਈ

ਮੋਤ ਮੇਰੀ ਦਾ ਕੱਫਣ ਬੁਣ ਦੇ ਮੇਰੇ ਬਿਰਹੋ ਦੀਆ ਸਲਾਈਆ,
ਅੱਜ ਦੁਨੀਆਵੀ ਰੀਤਾ ਰਸਮਾਂ ਮੇਰੇ ਲਈ ਹੋਵਣ ਪਰਾਈਆ,
ਇਸ਼ਕ ਦੇ ਫੱਟ ਨੇ ਜ਼ਰੇ ਬਥੇਰੇ ਤਾਹੀਓ ਹੇਈਆ ਤਬਾਹਈਆ,
ਚਾਰ ਦਿਨਾਂ ਦੀ ਜਿੰਦਗਾਨੀ ਦੇ ਵਿੱਚ ਸਭ ਰੁੱਤਾ ਕੁਮਲਾਈਆ

ਮੋਤ ਮੇਰੀ ਦਾ ਖਾਬ ਅਧੂਰਾ ਸੁਪਨਾ ਹੋਵੇਗਾ ਅੱਜ ਪੂਰਾ,
ਜਿਸਮ ਤੇ ਰੂਹ ਨੂੰ ਥੋੜ ਸੀ ਉਸਦੀ ਮੈ ਸਦਾ ਹੀ ਰਿਹਾ ਅਧੂਰਾ,
ਕਰ ਕਸੈਲਾ ਮੇਰੀ ਰੂਹ ਦਾ ਭਾਡਾਂ ਕਿੰਝ ਪੀਵਾ ਗਮ ਦਾ ਪਾਣੀ,
ਅੱਜ ਮੇਰਿਆ ਅਣਗਣਿਤ ਦੁੱਖਾਂ ਸੰਗ ਹੋ ਜਾਣੀ ਖਤਮ ਕਹਾਣੀ

ਲਪਟਾ ਬਣ ਕੇ ਉਡ ਜਾਣਗੇ ਜਦ ਦਿਲ ਦੇ ਹਰ ਅਹਿਸਾਸ
ਫਿਰ ਸੋਚ ਮੇਰੀ ਤੇ ਸਿਵਿਆ ਦੇ ਵਿੱਚ ਹੋਵੇਗਾ ਵਿਸ਼ਵਾਸ,
ਉਸ ਨੇ ਮੇਰੀ ਮੋਈ ਲਾਸ਼ ਨੂੰ ਗਲ ਲੱਗ ਕੇ ਹੈ ਰੋਣਾ,
ਫਿਰ ਸੂਹੇ ਉਸਦੇ ਬੁੱਲਾਂ ਤੋ ਹਾਸਿਆ ਨੂੰ ਮੈ ਖੋਹਣਾ

ਲਾਸ਼ ਮੇਰੀ ਦੇ ਸਿਰ ਦੇ ਉਪਰ ਕੂੰਜਾਂ ਦਾ ਮੰਡਰਾਣਾ,
ਗਮ ਦਿਆ ਕਾਵਾਂ ਮੇਰੇ ਦਿਲ ਨੂੰ ਵੱਡ-ਵੱਡ ਕੇ ਹੈ ਖਾਣਾ,
ਅੱਧੀ ਰਾਤੀ ਮੈ ਤੇ ਮੇਰੇ ਇਕਲੇਪਣ ਨੇ ਮਰ ਜਾਣਾ,
ਫਿਰ ਦਿਲ ਦੇ ਕੁੱਝ ਮਹਿਰਮ ਦੋਸਤਾ ਮੈਨੂੰ ਕਬਰੀ ਲੱਭਣ ਆਣਾ…!!!


ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ

ਜਿਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀਂ,
ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ,
ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ,
ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ,
ਜਿੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ,
ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ,
ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ,
ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ,
ਜਿੰਨਾਂ ਨੇ ਬੇਰਹਿਮ ਹੋ ਕੇ ਖ਼ਬਰ ਸੁਣਾਈ ਮਾੜੀ,
ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ………


ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ

ਕੱਲ ਦਾ ਕੀ ਪਤਾ ਹੋਣੀ ਕਹਿਰ ਕੀ ਗੁਜ਼ਾਰਨਾ
ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ….
ਲੇਖਾਂ ਦਿਆਂ ਮਾਰਿਆਂ ਨੂ ਹੋਰ ਨਹੀਂ ਸਤਾਈਦਾ….ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ….
ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ
ਪਲ ਵਿੱਚ ਜਿੱਤੀ ਬੰਦਾ ਹਰ ਜਾਂਦਾ ਬਾਜ਼ੀ ਏ
ਭੁੱਖਾ ਹੋਵੇ ਸਾਧੂ ਹੱਥ ਜੋੜ ਕੇ ਖਵਾਈਦਾ…ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ….
ਬਾਦਸ਼ਾਹ ਦੇ ਵਾਂਗੂ ਸਿੱਖ ਰਜ਼ਾ ਵਿੱਚ ਰਹਿਣਾ ਓਏ
ਸ਼ਹਿਰਾਂ ਵਾਲੇ ਲੋਕਾਂ ਮੈਨੂ ਬੜਾ ਕੁਝ ਕਹਿਣਾ ਓਏ…
ਤੂ ਕੀ ਜਾਣੇ ਭੇਦ ਉੱਪਰ ਵਾਲੇ ਦੀ ਖੁਦਾਈ ਦਾ….ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ….
ਕਰਦਾ ਏ ਮਾਣ ਕਾਹਤੋਂ ਕੋਠੀਆਂ ਤੇ ਕਾਰਾਂ ਦਾ…
ਨਿਕਲ ਦਵਾਲਾ ਜਾਂਦਾ ਵੱਡੇ ਸ਼ਾਹੂਕਾਰਾਂ ਦਾ
ਪੀਰ ਬਾਦਸ਼ਾਹ ਨੂ ਦੁੱਖ ਦਿਲ ਦਾ ਸੁਣਾਈਦਾ…ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ


ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ

ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ
ਮੁੜ ਕੇ ਨਈਓਂ ਆਉਂਦੇ ਦਿਨ ਮਰਜਾਣੇਂ ਬਚਪ਼ਨ ਦੇ….
ਲੁੱਕਣਂ ਮੀਟੀਆਂ ਪਿੱਠੂ ਚੋਰ ਸਿਪਾਹੀ ਖ਼ੇਡਾਂ ਓਹ
ਨਕ਼ਲਾਂ ਰੀਸਾਂ ਲਾਉਂਣੀਆਂ ਸਾਫ਼ ਦਿਲਾਂ ਦੀਆਂ ਚੇਡਾਂ ਓਹ
ਰੁੱਸ ਕੇ ਬਿਨਾਂ ਮਨਾਇਆਂ ਓਹ ਮੰਨ ਜਾਣੇਂ ਬਚਪ਼ਨਦੇ
ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨਦੇ….
ਖ਼ਾਣਾਂ ਪੀਣਾਂ ਫਿਰਨਾਂ ਤੇ ਘ਼ਰ ਆਉਂਣਾਂ ਰਾਤ ਪਈ
ਲੜਨਾਂ ਭਿੜਨਾਂ ਨਵਾਂ ਉਲਾਂਭਾ ਲਿਆਉਂਣਾ ਰਾਤ ਪਈ
ਮੌਰੇ ਬੋਲ ਕੇ ਮਾਰਾਂ ਝਿੜਕੇ ਖਾਣੇਂ ਬਚਪ਼ਨਦੇ
ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ….
ਬਚਪ਼ਨ ਨੂੰ ਸੱਭ ਮਾਫ਼ ਗਲ਼ਤੀਆਂ ਲੱਖਾਂ ਹੁੰਦੀਆਂ ਨੇ
ਜੋਬਨਂ ਰੁੱਤੇ ਹੱਸਣਂ ਤੇ ਵੀ ਸ਼ੱਕਾਂ ਹੁੰਦੀਆਂ ਨੇ
ਨਾਲ ਜਵਾਨੀ ਦਿਨ ਸੀ ਨਹੀਂ ਵਟਾਣੇਂ ਬਚਪ਼ਨਦੇ
ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ….
ਸੌਹਣਾਂ ਸੁਪਨਾਂ ਬੀਤ ਗਿਆ ਓਹ ਬਚਪ਼ਨ ਖੇਲ ਤਰਾਂ
ਬਾਕੀ ਦੀ “ਮਖ਼ਸੂਸਪੁਰੀ” ਹੁਣਂ ਲੱਗਦੀ ਜੇਲ ਤਰਾਂ
ਹੌਕੇ ਬਣਂ ਬਣਂ ਆਉਂਦੇ ਯ਼ਾਦ ਜਮਾਨੇਂ ਬਚਪ਼ਨ ਦੇ
ਉਮਰਾਂ ਤੱਕ ਨਈਂ ਭੁੱਲਦੇ ਮੀਤ਼ ਪੁਰਾਣੇਂ ਬਚਪ਼ਨ ਦੇ
ਮੁੜ ਕੇ ਨਈਓਂ ਆਉਂਦੇ ਦਿਨ ਮਰਜਾਣੇਂ ਬਚਪ਼ਨ ਦੇ


ਕੀ ਪੁਛਦਿਓ ਹਾਲ ਫਕੀਰਾਂ ਦਾ

ਕੀ ਪੁਛਦਿਓ ਹਾਲ ਫਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆ ਦਿਲਗੀਰਾਂ ਦਾ ।

ਇਹ ਜਾਣਦਿਆਂ ਕੁਝ ਸ਼ੋਖ ਜਿਹੇ
ਰੰਗਾਂ ਦਾ ਹੀ ਨਾ ਤਸਵੀਰਾਂ
ਜਦ ਹੱਟ ਗਏ ੳਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ

ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆ ਚਾਰ ਲਕੀਰਾਂ ਦਾ

ਤਕਦੀਰ ਤਾਂ ਆਪਣੀ ਸੌਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ

ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਾਅਬਾ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ

ਮੈਂ ਦਾਨਿਸ਼ਵਰਾਂ ਸੁਣੀਦਿਆਂ ਸੰਗ
ਕਈ ਵਾਰੀ ਉੱਚੀ ਬੋਲ ਪਿਆ
ਕੁਝ ਮਾਨ ਸੀ ਸਾਨੂੰ ਇਸ਼ਕੇ ਦਾ
ਕੁਝ ਦਾਅਵਾ ਵੀ ਸੀ ਪੀੜਾਂ ਦਾ

ਤੂੰ ਖੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖੁਦ ਨੂੰ ਆਸ਼ਕ ਦੱਸਦਾ ਹਾਂ
ਇਹ ਲੋਕਾਂ ਤੇ ਛੱਡ ਦਈਏ
ਕਿਨੂੰ ਮਾਨ ਨੇ ਦੇਂਦੇ ਪੀਰਾਂ ਦਾ


ਕਈ ਤੀਰਾਂ ਤੋਂ ਡਰਦੇ ਨੇ..ਕਈ ਤਲਵਾਰਾਂ ਤੋਂ ਡਰਦੇ ਨੇ

ਕਈ ਤੀਰਾਂ ਤੋਂ ਡਰਦੇ ਨੇ..ਕਈ ਤਲਵਾਰਾਂ ਤੋਂ ਡਰਦੇ ਨੇ
ਕਈ ਦੋ ਨੈਣਾਂ ਦੇ ਵਾਰਾਂ ਤੋਂ ਡਰਦੇ ਨੇ……..
ਬਹੁਤ ਤੇਜ ਚਲਦੇ ਨੇ ਕੁਝ ਲੋਕ ਿਜੰਦਗੀ ਿਵੱਚ,
ਅਿਜਹੇ ਵੀ ਨੇ ਜੋ ਰਫ਼ਤਾਰ ਤੋਂ ਡਰਦੇ ਨੇ….
ਯਕੀਨ ਹੈ ਜੇ ਰੱਬ ਦੀ ਰਿਹਮਤ ਤੇ,
ਿਫ਼ਰ ਿਕਉ ਲੋਕ ਇੰਤਜ਼ਾਰ ਤੋਂ ਡਰਦੇ ਨੇ….
ਕਰਦੇ ਨੇ ਮੋਹਬਤਾਂ ਤੇ ਰੱਖਦੇ ਨੇ ਪਰਦਾ,
ਪਤਾ ਨਹੀ ਿਕਉ ਲੋਕ ਇਜ਼ਹਾਰ ਤੋਂ ਡਰਦੇ ਨੇ….
ਖਾਧੀਆਂ ਨੇ ਚੋਟਾਂ ਕਈਆਂ ਨੇ ਿਦਲਾਂ ਤੇ,
ਕਈ ਸਾਡੇ ਵਰਗੇ ਵੀ ਨੇ ਜੋ ਹੁਣ ਿਪਆਰ ਤੋਂ ਡਰਦੇ ਨੇ…..


ਬਦਲ ਗਿਆ ਪੰਜਾਬ ਤੇਰਾ ਰੋਜ਼ ਮਿਲਦੇ ਸੁਨੇਹੇ ਯਾਰਾ

ਮਾਸ ਦੇ ਬੁੱਤ ਨਗੀਨੇ ਵਿਕਦੇ
ਹੁਣ ਸੱਜਣਾਂ ਵਿੱਚ ਬਜ਼ਾਰਾਂ ਦੇ

ਸਿੱਕਿਆਂ ਦੇ ਕਾਦਰ ਕੀ ਜਾਨਣ
ਕੀ ਮੁੱਲ ਹੁੰਦੇ ਨੇ ਦਿਲਦਾਰਾਂ ਦੇ

ਨੰਗਪੁਣੇ ਦੀ ਹੱਦ ਹੋ ਗਈ
ਪੰਨੇ ਰੋ ਪਏ ਨੇ ਅਖਬਾਰਾਂ ਦੇ

ਪਰਦੇ ਤੇ ਪਰਦਾ ਲਾਹ ਦਿੰਦੇ
ਨਾਮ ਚਮਕਣ ਬੇਸ਼ਰਮੇ ਫਨਕਾਰਾਂ ਦੇ

ਪਿਛੋਕੜ ਨੂੰ ਪਛਾੜੀ ਜਾਂਦੇ ਨੇ
ਗੀਤ ਨਵ ਜੰਮਿਆ ਗੀਤਕਾਰਾਂ ਦੇ

ਪਰਦੇਸ ਜਾਣ ਦੀ ਸੋਚ ਨੇ
ਨਿਕੰਮੇ ਕੀਤੇ ਪੁੱਤ ਸਰਦਾਰਾਂ ਦੇ

ਪੰਜਾਬ ਦੀਆਂ ਤਲਵਾਰਾਂ ਸੁੱਤੀਆ
ਸਿਰ ਵੱਧ ਗਏ ਨੇ ਗੱਦਾਰਾਂ ਦੇ

ਸੱਚੇ ਰੱਬ ਨੂੰ ਢਾਹ ਲਾਂਉਦੇ
ਪਾਠ ਧਰਮੀ ਠੇਕੇਦਾਰਾਂ ਦੇ

ਮੇਰੀਆਂ ਚੀਕਾਂ ਕਦੇ ਨਾ ਸੁਣੀਆਂ
ਕਹਿੰਦੇ ਲੋਕੀ ਕੰਨ ਦੀਵਾਰਾਂ ਦੇ

ਦੇਸ਼ ਮੇਰਾ ਭੁੱਖੇ ਦਾ ਭੁੱਖਾ
ਢਿੱਡ ਭਰਦੇ ਨੇ ਸਰਕਾਰਾ ਦੇ

ਅਮਲ ਕੋਈ ਵੀ ਕਰਦਾ ਨਹੀ
ਪੁੱਲ ਬੰਨੀਏ ਰੋਜ਼ ਵਿਚਾਰਾਂ ਦੇ

ਕੀ ਯਸ਼ਨ ਮੰਨਾਈਏ ਹੁਣ ਯਾਰੋ
ਸਾਡੀਆਂ ਜਿੱਤਾਂ ਦੇ ਜਾਂ ਹਾਰਾਂ ਦੇ

,ਬਦਲ ਗਿਆ ਪੰਜਾਬ ਤੇਰਾ
ਰੋਜ਼ ਮਿਲਦੇ ਸੁਨੇਹੇ ਯਾਰਾਂ ਦੇ


ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ

ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ,
ਰੱਬ ਜਾਣੇ ਕਿੰਝ ਦਿਲ ਆਪਣਾ ਸਮਝਾਉਂਦੀ ਹੋਵੇਗੀ,
ਕੁਝ ਕੁ ਲਿਖੇ ਸੀ ਗੀਤ ਤੇ ਸ਼ੇਅਰ ਬਈ ਉਹਦੇ ਬਾਰੇ ਮੈਂ,
ਸ਼ਾਇਦ ਕਿਤੇ ਉਹ ਚੇਤੇ ਕਰਕੇ ਗਾਉਂਦੀ ਹੋਵੇਗੀ,
ਮੈਂਨੂੰ ਉਹਦੀ ਯਾਦ ਸਤਾਵੇ ਦਿਨੇ ਤੇ ਰਾਂਤੀ ਵੀ,
ਮੇਰੀ ਯਾਦ ਵੀ ਉਹਨੂੰ ਸ਼ਾਇਦ ਸਤਾਉਂਦੀ ਹੋਵੇਗੀ,
ਕਰਕੇ ਪਿਆਰ ਸੀ ਰੋਏ ਆਸ਼ਿਕ ਰਾਂਝੇ ਤੇ ਹੀਰਾਂ ,
ਉਹ ਵੀ ਲਾਈਆਂ ਅੱਖੀਆਂ ਤੇ ਪਛਤਾਉਂਦੀ ਹੋਵੇਗੀ,
ਕੰਧਾਂ ਉੱਤੇ ਮਾਰ ਔਸੀਂਆਂ ਕਰਾਂ ਉਡੀਕ ਉਹਦੀ,
ਉਹ ਵੀ ਕਲੰਡਰਾਂ ਉੱਤੇ ਲੀਕਾਂ ਵਾਹੁੰਦੀ ਹੋਵੇਗੀ,
ਮਰ ਜਾਣਾ “ਅਠਵਾਲ” ਪਿਆਰ ਉਹਨੂੰ ਹਾਲੇ ਤਾਂਈਂ ਕਰਦਾ ਏ,
ਰੱਬ ਜਾਣੇ ਖੌਰੇ ਉਹ ਵੀ ਮੈਂਨੂੰ ਚਾਹੁੰਦੀ ਹੋਵੇਗੀ


ਅਸੀਂ ਇਹੋ ਜਿਹੇ ਇਨਸਾਨ ਨਹੀਂ

ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸੱਭ ਨੂੰ ਆਪਣਾ ਬਣਾਉਦਾਂ ਹਾਂ,
ਕੋਈ ਸੋਚਦਾ ਨਫਾ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ
ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਸ਼ੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
ਅਸੀਂ ਇਹੋ ਜਿਹੇ ਇਨਸਾਨ ਨਹੀਂ


Viewing all articles
Browse latest Browse all 3

Latest Images

Trending Articles





Latest Images